Wednesday, December 2, 2020

ਐ ਨਾਨਕ ! ਮੈਂ, ਦੇਖ ਕੀ ਕਰਦਾ ਹਾਂ ?

   ਐ  ਨਾਨਕ ! ਮੈਂ, ਦੇਖ ਕੀ ਕਰਦਾ ਹਾਂ ?




ਉਹ ਸਾਨੂੰ ਸਿਖਾਉਂਦਾ, ਗਿਆ ਤੇ ਅਸੀਂ ਭਟਕਦੇ ਗਏ।

ਉਹ ਬੁਰਾਈਆਂ ਨੂੰ ਤੋੜਦਾ   ਗਿਆ, ਤੇ ਅਸੀਂ ਗ਼ਲਤੀਆਂ ਤੇ ਗ਼ਲਤੀਆਂ ਕਰਦੇ ਗਏ।

ਉਹ ਅੱਛਾਈਆਂ ਦਾ ਪਾਠ ਪੜ੍ਹਾਉਂਦਾ ਰਿਹਾ, ਤੇ ਅਸੀਂ ਬੁਰਾਈਆਂ ਦਾ ਪਾਠ ਪੜ੍ਹਦੇ ਗਏ ।

ਉਹ ਸਿੱਖਿਆਵਾਂ ਦਿੰਦਾ ਗਿਆ, ਤੇ ਅਸੀਂ ਉਨ੍ਹਾਂ ਵਿੱਚ ਭੇਦਭਾਵ ਕਰਦੇ ਗਏ।

ਉਹ ਵੰਡ ਕੇ ਛਕਣ ਦਾ ਗੀਤ ਗਾਉਂਦਾ ਗਿਆ, ਤੇ ਅਸੀਂ ਦੁਨੀਆਂ ਨੂੰ ਹੀ ਵੰਡਦੇ ਗਏ।

ਉਹ ਸਾਰਿਆਂ ਨੂੰ ਇੱਕ ਮੋਤੀ ਚ ਪਿਰੋਂਦਾ ਗਿਆ, ਤੇ ਅਸੀਂ ਮੋਤੀ ਦਾ ਹੀ ਮੁੱਲ ਪਾਉਣ ਲੱਗ ਗਏ।

ਉਹ ਗੁਰਮੁੱਖਤਾ ਦਾ ਪਾਠ ਪੜ੍ਹਾਉਂਦਾ ਗਿਆ, ਤੇ ਅੱਸੀ  ਮਨਮੁੱਖਤਾ ਨੂੰ ਅਪਨਾਉਂਦੇ ਗਏ।

ਉਹ ਨਾਮ ਜਪਣ ਨੂੰ ਅਪਣਾਉਂਦਾ ਗਿਆ,ਤੇ ਅਸੀਂ ਆਪਣੇ ਨਾਮ ਨੂੰ ਹੀ ਜਾਪਣ ਲੱਗ ਗਏ।

ਉਹ ਕਿਰਤ ਕਰਨਾ ਦਾ ਪਾਠ ਪੜ੍ਹਾਉਂਦਾ ਗਿਆ, ਤੇ ਅਸੀਂ ਕਿਰਤ ਕਰਨਾ ਹੀ ਭੁੱਲ ਗਏ।   

ਉਹ ਲੰਗਰ ਪ੍ਰਥਾ ਦਾ ਮੋਢੀ ਸੀ, ਤੇ ਅਸੀਂ ਆਪਣੀ ਜੂਠ ਹੀ ਛੱਡਦੇ ਗਏ।

ਉਹ ਅਸੀਂ ਅਸੀਂ ਕਰਦਾ ਗਿਆ, ਤੇ ਅਸੀਂ ਆਪਣੀ ਮੈਂ ਵਿੱਚ ਹੀ ਫਸੇ ਰਹਿ ਗਏ।

ਉਹ ਲੋਕਾਂ ਦਾ ਭਲਾ ਕਰਦਾ ਗਿਆ, ਤੇ ਅਸੀਂ ਚੁਗਲੀਆਂ ਹੀ ਕਰਦੇ ਰਹਿ ਗਏ।

ਉਹ ਪਵਿੱਤਰਤਾ ਨੂੰ ਅਪਣਾਉਂਦਾ ਗਿਆ, ਤੇ ਅਸੀ ਆਪ ਅਪਵਿੱਤਰਤਾ ਦੇ ਬੋਝ ਹੇਠਾਂ ਦੱਬੇ ਗਏ।

ਉਹ ਜਨੇਊ ਰਸਮ ਨੂੰ ਤੋੜਦਾ ਗਿਆ,ਤੇ ਅਸੀਂ ਜਨਮ ਸੰਕਟ ਵਿਚ ਫਸਦੇ ਗਏ।

ਉਹ ਪ੍ਰਮਾਤਮਾ ਇਕ ਹੈ ਦਾ ਡੰਕਾ ਵਜਾਉਂਦਾ ਗਿਆ, ਤੇ ਅਸੀਂ ਪਰਮਾਤਮਾ ਨੂੰ ਹੀ ਵੰਡਣ ਲੱਗ ਗਏ !  

ਵੱਲੋਂ:                                                                                         

ਪ੍ਰਿਯੰਕਾ 


ਐ ਨਾਨਕ ! ਮੈਂ, ਦੇਖ ਕੀ ਕਰਦਾ ਹਾਂ ?

    ਐ  ਨਾਨਕ ! ਮੈਂ, ਦੇਖ ਕੀ ਕਰਦਾ ਹਾਂ ? ਉਹ ਸਾਨੂੰ ਸਿਖਾਉਂਦਾ, ਗਿਆ ਤੇ ਅਸੀਂ ਭਟਕਦੇ ਗਏ। ਉਹ ਬੁਰਾਈਆਂ ਨੂੰ ਤੋੜਦਾ   ਗਿਆ, ਤੇ ਅਸੀਂ ਗ਼ਲਤੀਆਂ ਤੇ ਗ਼ਲਤੀਆਂ ਕਰਦੇ ਗਏ...